ਕਾਲਾ ਬੁਜ਼ਾ
ਕਾਲਾ ਬੁਜ਼ਾ | |
---|---|
ਕਾਲਾ ਬੁਜ਼ਾ | |
Scientific classification | |
Kingdom: | |
Phylum: | |
Class: | |
Order: | |
Family: | |
Subfamily: | Threskiornithinae Poche, 1904
|
Genera | |
ਕਾਲਾ ਬੁਜ਼ਾ ਜਾਂ ਈਤਾ (ਅੰਗਰੇਜ਼ੀ ਵਿੱਚ ਬਲੈਕ ਈਬਿਸ)[1] ਜਿਸ ਦੇ ਹੋਰ ਨਾਮ ‘ਕੋਸ਼ ਕੁੰਝ’ ਜਾਂ ‘ਕਰਦਾਂਤਲੀ’ ਵੀ ਹਨ।
ਬਣਤਰ
[ਸੋਧੋ]ਸਾਰੀ ਦੁਨੀਆ ਵਿੱਚ ਇਸ ਦੀਆਂ ਕੁੱਲ 23 ਜਾਤੀਆਂ ਹਨ ਅਤੇ ਇਹ ਭਾਰਤ ਵਿੱਚ ਕਾਫ਼ੀ ਗਿਣਤੀ ਵਿੱਚ ਮਿਲਦਾ ਹੈ। ਇਹ ਪਾਣੀ ਦੇ ਨੇੜੇ-ਤੇੜੇ ਅਤੇ ਥੋੜ੍ਹੀ ਦੂਰ ਹੀ ਰਹਿ ਕੇ ਸ਼ਿਕਾਰ ਕਰਦੇ ਹਨ। ‘ਕਾਲੇ ਬੁਜ਼ੇ’ ਕੀੜੇ-ਮਕੌੜੇ, ਛੋਟੇ ਡੱਡੂ, ਕੰਨਖਜੂਰੇ ਆਦਿ ਖਾਂਦੇ ਹਨ। ਇਹ ਕਿਸਾਨਾਂ ਦੇ ਮਿੱਤਰ ਹਨ। ਇਹਨਾਂ ਦਾ ਤਕਨੀਕੀ ਨਾਂ ‘ਸੂਡੋਈਬਿਸ ਪੈਪੀਲੋਸਾ’ ਹੈ ਅਤੇ ਇਨ੍ਹਾਂ ਦੇ ਪਰਿਵਾਰ ਨੂੰ ‘ਥਰਿਸਕੀਔਰਨੀਥੀਡੇਈ’ ਕਹਿੰਦੇ ਹਨ। ਨਰ ਅਤੇ ਮਾਦਾ ਵਿੱਚ ਦੂਰੋਂ ਦੇਖਣ ਨੂੰ ਕੋਈ ਬਹੁਤਾ ਫ਼ਰਕ ਨਹੀਂ ਦਿਸਦਾ। ਇਨ੍ਹਾਂ ਦੀ ਉਚਾਈ 65 ਤੋਂ 70 ਸੈਂਟੀਮੀਟਰ ਅਤੇ ਖੰਭਾਂ ਦਾ ਪਸਾਰ 40 ਸੈਂਟੀਮੀਟਰ ਤਕ ਹੁੰਦਾ ਹੈ। ਇਨ੍ਹਾਂ ਪੰਛੀਆਂ ਦਾ ਸਿਰ ਛੋਟਾ, ਜਿਸ ਉੱਤੇ ਕੁੱਕੜਾਂ ਵਰਗੀ ਕਲਗੀ ਦੀ ਥਾਂ ਚਮਕਦੇ ਕਿਰਮਚੀ ਰੰਗ ਹੁੰਦਾ ਹੈ। ਇਨ੍ਹਾਂ ਦੀਆਂ ਅੱਖਾਂ ਮੋਟੀਆਂ ਅਤੇ ਪੀਲੀ ਭਾਅ ਵਾਲੀਆਂ ਹੁੰਦੀਆਂ ਹਨ। ਸਿਰ ਦੇ ਅੱਗੇ 12 ਤੋਂ 13 ਸੈਂਟੀਮੀਟਰ ਲੰਮੀ, ਪਤਲੀ, ਕਾਲੀ, ਅੱਗੋਂ ਹੌਲੀ-ਹੌਲੀ ਥੱਲੇ ਨੂੰ ਮੁੜੀ ਹੋਈ ਅਤੇ ਬਰੀਕ ਹੁੰਦੀ ਜਾਂਦੀ ਚੁੰਝ ਹੁੰਦੀ ਹੈ। ਇਨ੍ਹਾਂ ਦੀਆਂ ਲੱਤਾਂ ਆਮ ਤੌਰ ’ਤੇ ਪੀਲੀਆਂ-ਸੰਤਰੀ ਹੁੰਦੀਆਂ ਹਨ। ‘ਈਤਿਆਂ’ ਦਾ ਰੰਗ ਗੂੜ੍ਹਾ, ਚਾਕਲੇਟੀ ਅਤੇ ਚਮਕੀਲਾ ਹੁੰਦਾ ਹੈ ਜਿਹੜਾ ਮੋਢਿਆਂ ਤੋਂ ਹਰੀ ਭਾਅ ਮਾਰਦਾ ਹੈ ਅਤੇ ਵੱਡੇ-ਵੱਡੇ ਖੰਭ ਚਮਕੀਲੇ ਕਾਲੇ ਹੁੰਦੇ ਹਨ। ਇਹ ਪੰਛੀ ਬਹੁਤ ਸ਼ਾਂਤ ਸੁਭਾਅ ਦੇ ਹੁੰਦੇ ਹਨ।
ਪਾਲਣ ਪੋਸ਼ਣ
[ਸੋਧੋ]ਇਹ ਮਾਰਚ-ਅਪਰੈਲ ਵਿੱਚ ਇਹ ਕਿਸੇ ਉੱਚੇ ਦਰੱਖਤ ਦੀਆਂ ਟਾਹਣੀਆਂ ਵਿੱਚ ਤੀਲਿਆਂ ਨਾਲ ਆਪਣਾ ਆਲ੍ਹਣਾ ਬਣਾਉਂਦੇ ਹਨ। ਇਹ ਆਪਣੇ ਆਲ੍ਹਣੇ ਨੂੰ ਵਿਚਕਾਰੋਂ ਨਰਮ ਅਤੇ ਡੂੰਘਾ ਕਰਨ ਲਈ ਇਹ ਘਾਹ ਪੱਤੇ ਰੱਖ ਲੈਂਦੇ ਹਨ। ਇੱਕ ਸਮੇਂ ਵਿੱਚ ਇੱਕ ਮਾਦਾ ਵਾਰੀ-ਵਾਰੀ ਕਰ ਕੇ 2 ਤੋਂ 4 ਅੰਡੇ ਦਿੰਦੀ ਹੈ ਜਿਹੜੇ ਫਿੱਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਜਿੰਨਾਂ ਉੱਤੇ ਕੁਝ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਕੋਈ 30 ਦਿਨਾਂ ਬਾਅਦ ਵਾਰੀ-ਵਾਰੀ ਕਰਕੇ ਅੰਡਿਆਂ ਵਿੱਚੋਂ ਬੱਚੇ ਨਿਕਲ ਆਉਂਦੇ ਹਨ। ਬੱਚਿਆਂ ਦੇ ਸਿਰ ਵਾਲੇ ਮੌਹਕੇ ਕਿਰਮਚੀ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਖੰਭ ਵੀ ਚਮਕੀਲੇ ਨਹੀਂ ਹੁੰਦੇ। ਉਨ੍ਹਾਂ ਦਾ ਰੰਗ ਗੂੜ੍ਹਾ ਭੂਰਾ ਜਿਹਾ ਦਿਸਦਾ ਹੈ। ਨਰ ਅਤੇ ਮਾਦਾ ਆਪਣੇ ਬੱਚਿਆਂ ਦੀ ਮਿਲ ਕੇ ਸੇਵਾ ਕਰਦੇ ਹਨ। ਤਕਰੀਬਨ 105 ਦਿਨਾਂ ਦੇ ਬਾਅਦ ਬੱਚੇ ਪੌ੍ਰੜ੍ਹ ਬਣ ਕੇ ਆਪਣੇ ਆਲ੍ਹਣੇ ਨੂੰ ਛੱਡ ਦਿੰਦੇ ਹਨ। ਇਹਨਾਂ ਨੂੰ ਆਪਣੇ ਅੰਡਿਆਂ ਅਤੇ ਬੱਚਿਆਂ ਨੂੰ ਸ਼ਿਕਾਰੀ ਪੰਛੀਆਂ ਤੋਂ ਬਚਾਉਣਾ ਪੈਂਦਾ ਹੈ।