ਸਮੱਗਰੀ 'ਤੇ ਜਾਓ

ਵਾਸੀਲੀ ਵਾਸੀਲੀਵਿਚ ਲਿਓਨਤਿਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਸੀਲੀ ਵਾਸੀਲੀਵਿਚ ਲਿਓਨਤਿਵ
ਜਨਮ
ਵਾਸੀਲੀ ਵਾਸੀਲੀਵਿਚ ਲਿਓਨਤਿਵ

(1906-08-05)5 ਅਗਸਤ 1906[3]
ਮੌਤ5 ਫਰਵਰੀ 1999(1999-02-05) (ਉਮਰ 93)
ਨਾਗਰਿਕਤਾਰੂਸੀ ਸਾਮਰਾਜ, ਸੋਵੀਅਤ ਯੂਨੀਅਨ, ਸੰਯੁਕਤ ਰਾਜ
ਅਲਮਾ ਮਾਤਰਫ਼ਰੈਡਰਿਕ ਵਿਲੀਅਮ ਯੂਨੀਵਰਸਿਟੀ, (PhD)
ਯੂਨੀਵਰਸਿਟੀ ਆਫ ਲੈਨਿਨਗ੍ਰਾਡ, (MA)
ਲਈ ਪ੍ਰਸਿੱਧਇੰਪੁੱਟ-ਆਉਟਪੁੱਟ ਵਿਸ਼ਲੇਸ਼ਣ
ਪੁਰਸਕਾਰਨੋਬਲ ਕਮੇਟੀ ਦਾ ਆਰਥਿਕ ਵਿਗਿਆਨਾਂ ਲਈ ਨੋਬਲ ਮੈਮੋਰੀਅਲ ਇਨਾਮ (1973)
ਵਿਗਿਆਨਕ ਕਰੀਅਰ
ਖੇਤਰਅਰਥ ਸ਼ਾਸਤਰ
ਅਦਾਰੇਕਿਲਯੂ ਦੀ ਯੂਨੀਵਰਸਿਟੀ
ਨਿਊਯਾਰਕ ਯੂਨੀਵਰਸਿਟੀ
ਹਾਵਰਡ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਲਾਡੀਸਲਾਸ ਬੌਰਟੈਕਵਿਇਸਜ਼
ਵਰਨਰ ਸੋਮਬਾਰਟ
ਡਾਕਟੋਰਲ ਵਿਦਿਆਰਥੀਪਾਲ ਸੈਮੂਅਲਸਨ
ਥਾਮਸ ਸ਼ੇਲਿੰਗ
ਰੌਬਰਟ ਸੋਲੋ
ਕੈਨਥ ਈ. ਇਵਰਸਨ
ਵਰਨਨ ਐਲ ਸਮਿੱਥ
ਰਿਚਰਡ ਈ. ਕੈਂਡਟ
ਹਿਮਾਨ ਮਿਨਸਕੀ
ਖੋਦਦਾਦ ਫਰਮਾਨ ਫਾਰਮਾਇਆਨ[1]
ਡੈਲ ਡਬਲਯੂ. ਜੋਰਗੇਨਸਨ[2]
ਮਾਈਕਲ ਸੀ ਲਵੈਲ
ਕੈਰਨ ਆਰ. ਪੋਲੇਨਸਕੇ
Influencesਲਿਓਨ ਵਾਲਰਸ
Influencedਜਾਰਜ ਬੀ. ਡੈਂਟਜ਼ੀਗ

ਵਾਸੀਲੀ ਵਾਸੀਲੀਵਿਚ ਲਿਓਨਤਿਵ (ਰੂਸੀ: Василий Васильевич Леонтьев; ਅਗਸਤ 5, 1905 – 5 ਫਰਵਰੀ, 1999), ਇੱਕ ਰੂਸੀ-ਅਮਰੀਕੀ ਅਰਥਸ਼ਾਸਤਰੀ ਸੀ ਜੋ ਇੰਪੁੱਟ-ਆਉਟਪੁੱਟ ਵਿਸ਼ਲੇਸ਼ਣ ਤੇ ਖੋਜਅਤੇ ਇੱਕ ਆਰਥਿਕ ਸੈਕਟਰ ਵਿੱਚ ਬਦਲਾਅ ਦੂਜੇ ਖੇਤਰਾਂ ਨੂੰ ਕਿਵੇਂ ਪ੍ਰਭਾਵਤ ਕਰ ਸਕਦੇ ਹਨ, ਲਈ ਜਾਣਿਆ ਜਾਂਦਾ ਸੀ। ਲਿਓਨਤਿਵ ਨੇ ਨੋਬਲ ਕਮੇਟੀ ਦਾ ਆਰਥਿਕ ਵਿਗਿਆਨਾਂ ਲਈ ਨੋਬਲ ਮੈਮੋਰੀਅਲ ਇਨਾਮ 1973 ਵਿੱਚ ਜਿੱਤਿਆ ਸੀ ਅਤੇ ਉਸ ਦੇ ਚਾਰ ਡਾਕਟਰਾਂ ਨੂੰ ਵੀ ਇਨਾਮ ਮਿਲ ਚੁੱਕਿਆ ਹੈ (1970 ਵਿੱਚ ਪਾਲ ਸੈਮੂਅਲਸਨ, ਰਾਬਰਟ ਸੋਲੋ 1987, ਵਰਨਨ ਐਲ. ਸਮਿੱਥ 2002, ਥਾਮਸ ਸ਼ੇਲਿੰਗ 2005)। 

ਜੀਵਨੀ

[ਸੋਧੋ]

ਸ਼ੁਰੂ ਦਾ ਜੀਵਨ

[ਸੋਧੋ]

ਵਾਸੀਲੀ ਲਿਓਨਤਿਵ ਦਾ ਜਨਮ 5 ਅਗਸਤ, 1905 ਨੂੰ ਮਿਊਨਿਖ਼, ਜਰਮਨੀ ਵਿਚ, ਵਸੀਲੀ ਡਬਲਯੂ. ਲਿਓਨਤਿਵ (ਅਰਥ ਸ਼ਾਸਤਰ ਦੇ ਪ੍ਰੋਫ਼ੈਸਰ) ਅਤੇ ਜ਼ਲਾਤਾ (ਜਰਮਨ ਸਪੈਲਿੰਗ Slata; ਬਾਅਦ ਵਿੱਚ ਏਵਗੇਨੀਆ) ਲਿਓਨਤਿਵ (ਪਹਿਲਾ ਨਾਂ ਬੇਕਰ) ਦੇ ਘਰ ਹੋਇਆ। [5][6]  ਡਬਲਯੂ. ਲਿਓਨਤਿਵ, ਸੀਨੀਅਰ, 1741 ਤੋਂ ਸੇਂਟ ਪੀਟਰਸਬਰਗ ਵਿੱਚ ਰਹਿੰਦੇ ਪੁਰਾਣੇ ਆਰਥੋਡਕਸ ਈਸਾਈ ਵਪਾਰੀਆਂ ਦੇ ਇੱਕ ਪਰਿਵਾਰ ਨਾਲ ਸਬੰਧਤ ਸੀ।[7] ਜੇਨੀਆ ਬੇਕਰ ਓਡੇਸਾ ਤੋਂ ਇੱਕ ਅਮੀਰ ਯਹੂਦੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ।[8] 1921 ਵਿੱਚ 15 ਸਾਲਾ ਵਸੀਲੀ ਜੂਨੀਅਰ ਅਜੋਕੇ ਸੇਂਟ ਪੀਟਰਸਬਰਗ ਵਿੱਚ ਲੈਨਿਨਗਰਾਦ ਯੂਨੀਵਰਸਿਟੀ ਵਿੱਚ ਪ੍ਰਵੇਸ਼ ਕੀਤਾ। ਉਸਨੇ 19 ਸਾਲ ਦੀ ਉਮਰ ਵਿੱਚ ਆਪਣੀ ਲਰਨਡ ਇਕਾਨੋਮਿਸਟ ਦੀ ਡਿਗਰੀ (ਮਾਸਟਰ ਆਫ਼ ਆਰਟਸ ਦੇ ਬਰਾਬਰ) ਪ੍ਰਾਪਤ ਕੀਤੀ।  

ਸੋਵੀਅਤ ਸੰਘ ਵਿੱਚ ਵਿਰੋਧ

[ਸੋਧੋ]

ਲਿਓਨਤਿਵ ਨੇ ਅਕਾਦਮਿਕ ਖ਼ੁਦਮੁਖ਼ਤਿਆਰੀ, ਭਾਸ਼ਣ ਦੀ ਆਜ਼ਾਦੀ ਅਤੇ ਪਿਤੀਰਿਮ ਸੋਰੋਕਿਨ ਦੇ ਸਮਰਥਨ ਲਈ ਮੁਹਿੰਮਕਾਰਾਂ ਦਾ ਸਾਥ ਦਿੱਤਾ। ਨਤੀਜੇ ਵਜੋਂ, ਉਸਨੂੰ ਚੇਕਾ ਨੇ ਕਈ ਵਾਰ ਹਿਰਾਸਤ ਵਿੱਚ ਰੱਖਿਆ ਸੀ। 1925 ਵਿਚ, ਉਸ ਨੂੰ ਯੂਐਸਐਸਆਰ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ, ਕਿਉਂਕਿ ਚੇਕਾ ਦਾ ਮੰਨਣਾ ਸੀ ਕਿ ਉਹ ਸਾਰਕੋਮਾ ਦੀ ਘਾਤਕ ਬੀਮਾਰੀ ਤੋਂ ਪੀੜਿਤ ਸੀ, ਜਿਸਦੀ ਤਸ਼ਖ਼ੀਸ ਬਾਅਦ ਵਿੱਚ ਝੂਠੀ ਸਾਬਤ ਹੋਈ।  ਉਸ ਨੇ  ਫਰੈਡਰਿਕ ਵਿਲੀਅਮ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1928 ਵਿੱਚ ਵਰਨਰ ਸੋਮਬਾਰਟ ਦੇ ਨਿਰਦੇਸ਼ਨ ਅਧੀਨ ਅਰਥਸ਼ਾਸਤਰ ਵਿੱਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਉਸਦਾ ਥੀਸਿਸ ਚੱਕਰਦਾਰ ਵਹਾਅ ਦੇ ਤੌਰ ਤੇ ਅਰਥ-ਵਿਵਸਥਾ (ਮੂਲ ਜਰਮਨ ਸਿਰਲੇਖ: Die Wirtschaft als Kreislauf) ਬਾਰੇ ਸੀ।

ਸ਼ੁਰੂ ਦੀ ਪੇਸ਼ੇਵਰ ਜ਼ਿੰਦਗੀ

[ਸੋਧੋ]

1927 ਤੋਂ 1930 ਤੱਕ, ਉਸਨੇ ਕੀਅਲ ਦੀ ਯੂਨੀਵਰਸਿਟੀ ਦੇ ਵਿਸ਼ਵ ਆਰਥਿਕਤਾ ਲਈ ਇੰਸਟੀਚਿਊਟ ਵਿੱਚ ਕੰਮ ਕੀਤਾ। ਉੱਥੇ ਉਸਨੇ ਅੰਕੜਾਗਤ ਮੰਗ ਅਤੇ ਸਪਲਾਈ ਦੀਆਂ ਵਕਰਾਂ ਦੀ ਖੋਜ ਕੀਤੀ। 1929 ਵਿੱਚ ਉਹ ਇੱਕ ਸਲਾਹਕਾਰ ਵਜੋਂ ਰੇਲਮਾਰਗਾਂ ਦੀ ਮੰਤਰਾਲੇ ਦੀ ਸਹਾਇਤਾ ਲਈ ਚੀਨ ਗਿਆ ਸੀ।

1931 ਵਿਚ, ਉਹ ਸੰਯੁਕਤ ਰਾਜ ਅਮਰੀਕਾ ਗਿਆ ਅਤੇ ਉਸ ਨੂੰ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ ਨਿਯੁਕਤ ਕੀਤਾ। 

ਲਿਓਨਤਿਵ ਨੇ ਯੂਐਸ ਸਟ੍ਰੈਟੇਜਿਕ ਸਰਵਿਸਿਜ਼ ਦੇ ਦਫਤਰ ਵਿੱਚ ਸਲਾਹਕਾਰ ਦੇ ਤੌਰ ਤੇ ਕੰਮ ਕੀਤਾ। 

ਹਵਾਲੇ ਅਤੇ ਸਰੋਤ

[ਸੋਧੋ]
  1. Harvard IOHP | Khodadad Farmanfarmaian Transcripts. Fas.harvard.edu. Retrieved on 2017-09-06.
  2. Jorgenson, Dale W. (1998) Growth, Vol. 1: Econometric General Equilibrium Modeling. Cambridge, Massachusetts: MIT Press. ISBN 026226322X
  3. https://www.nobelprize.org/nobel_prizes/economic-sciences/laureates/1973/leontief-bio.html
  4. Wassily Leontief Birth Certificate. U.S. Library of Congress
  5. See birth data, provided October 4, 2005 Archived January 14, 2007, at the Wayback Machine.. In his Nobel Prize website biographical information it states that recent information sets his year of birth to 1905.
  6. Bjerkholt, Olav, and Heinz D. Kurz (2006). "Introduction: the History of Input–Output Analysis, Leontief's Path and Alternative Tracks". Economic Systems Research. 18 (18.4): 331–33. doi:10.1080/09535310601020850.{{cite journal}}: CS1 maint: multiple names: authors list (link) CS1 maint: Multiple names: authors list (link)
  7. Kaliadina, Svetlana A.; Pavlova, Natal'ia Iu.; Wittich, Claus (2006). "The Family of W. W. Leontief in Russia". Economic Systems Research. 18 (4): 335. doi:10.1080/09535310601020876.
  8. Estelle Leontief (1987). Genia & Wassily: a Russian-American memoir. Zephyr Press. ISBN 978-0-939010-11-0.