ਵਿਸਫੋਟਕ ਸਮੱਗਰੀ
ਦਿੱਖ
ਵਿਸਫੋਟਕ (explosives) ਅਜਿਹੇ ਯੋਗਿਕ ਜਾਂ ਮਿਸ਼ਰਣ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਅੱਗ ਲਗਾਉਣ ਤੇ ਜਾਂ ਸੱਟ ਮਾਰਨ ਤੇ ਵੱਡੇ ਧਮਾਕੇ ਦੇ ਨਾਲ ਉਹ ਫੁੱਟ ਜਾਂਦੇ ਹਨ। ਧਮਾਕੇ ਦਾ ਕਾਰਨ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਗੈਸਾਂ ਦਾ ਬਨਣਾ ਹੁੰਦਾ ਹੈ। ਅਜਿਹੇ ਪਦਾਰਥਾਂ ਨੂੰ ਵਿਸਫੋਟਕ ਕਹਿੰਦੇ ਹਨ। ਅੱਜ ਬਹੁਤ ਵੱਡੀ ਮਾਤਰਾ ਵਿੱਚ ਵਿਸਫੋਟਕਾਂ ਦਾ ਨਿਰਮਾਣ ਹੁੰਦਾ ਹੈ।
ਇਸ ਵਿਸਫੋਟਕ ਸਮੱਗਰੀ ਵਿੱਚ ਸਟੋਰ ਇਹ ਸਥਿਤਜ ਊਰਜਾ ਹੋ ਸਕਦੀ ਹੈ
- ਰਸਾਇਣ ਊਰਜਾ, ਜਿਵੇਂ ਨਾਈਟਰੋਗਲੈਸਰੀਨ ਜਾਂ ਗਰੇਨ ਧੂੜ
- ਦਬਾਈ ਗਈ ਗੈਸ, ਜਿਵੇਂ ਇੱਕ ਗੈਸ ਸਿਲੰਡਰ ਜਾਂ ੲੇਅਰੋਸੋਲ ਕੇਨ ਦੇ ਰੂਪ ਵਿੱਚ।
- ਪ੍ਰਮਾਣੂ ਊਰਜਾ ਜਿਵੇਂ ਫ਼ਿਸਾਈਲ ਆਈਸੋਟੋਪਾਂ ਯੂਰੇਨੀਅਮ-235 ਅਤੇ ਪਲੂਟੋਨੀਅਮ-239 ਦੇ ਰੂਪ ਵਿੱਚ