ਵੀ. ਕਲਿਆਣਮ
ਵੀ. ਕਲਿਆਣਮ | |
---|---|
ਜਨਮ | 15 ਅਗਸਤ 1922 |
ਵੀ. ਕਲਿਆਣਮ (ਜਨਮ 15 ਅਗਸਤ 1922) ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਅਤੇ ਗਾਂਧੀ ਦੇ ਜੀਵਨ ਦੇ ਆਖ਼ਰੀ ਸਾਲਾਂ (1943–48) ਦੌਰਾਨ ਮਹਾਤਮਾ ਗਾਂਧੀ ਦਾ ਨਿੱਜੀ ਸੱਕਤਰ ਸੀ।[1][2][3] ਉਹ 1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਸੁਤੰਤਰਤਾ ਸੰਗਰਾਮ ਵਿਚ ਸ਼ਾਮਿਲ ਹੋਇਆ ਸੀ[4] ਅਤੇ ਫਿਰ ਗਾਂਧੀ ਦੇ ਕਤਲ ਤਕ ਗਾਂਧੀ ਨਾਲ ਕੰਮ ਕਰਦਾ ਰਿਹਾ ਸੀ। ਕਲਿਆਣਮ ਗਾਂਧੀ ਦੇ ਬਿਲਕੁਲ ਪਿੱਛੇ ਸੀ, ਜਦੋਂ ਨੱਥੂਰਾਮ ਗੋਡਸੇ ਨੇ ਗੋਲੀਆਂ ਚਲਾ ਦਿੱਤੀਆਂ ਸਨ।[5] ਕਲਿਆਣਮ ਦੇ ਅਨੁਸਾਰ, ਗਾਂਧੀ ਦੀ ਗੋਲੀ ਲੱਗਣ ਤੋਂ ਤੁਰੰਤ ਬਾਅਦ ਮੌਤ ਹੋ ਗਈ ਅਤੇ ਉਸਨੇ ਆਪਣੇ ਆਖਰੀ ਸ਼ਬਦਾਂ ਵਜੋਂ "ਹੇ ਰਾਮ" ਕਦੇ ਨਹੀਂ ਕਹੇ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਨਹਿਰੂ ਅਤੇ ਪਟੇਲ ਨੂੰ ਗਾਂਧੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ।[6]
ਕਲਿਆਣਮ ਨੇ ਬਾਅਦ ਵਿਚ ਲੰਡਨ ਵਿਚ ਐਡਵਿਨਾ ਮਾਊਂਟਬੈਟਨ ਦੇ ਸੈਕਟਰੀ ਵਜੋਂ ਕੰਮ ਕੀਤਾ। ਉਹ ਕੁਝ ਸਾਲਾਂ ਬਾਅਦ ਵਾਪਸ ਆਇਆ ਅਤੇ ਫਿਰ ਸੀ. ਰਾਜਗੋਪਾਲਾਚਾਰੀ ਅਤੇ ਜੈਪ੍ਰਕਾਸ਼ ਨਾਰਾਇਣ ਲਈ ਕੰਮ ਕੀਤਾ।[4]
ਕਲਿਆਣਮ ਨੇ ਗਾਂਧੀ ਦੀ ਵਿਰਾਸਤ ਨੂੰ ਭੁੱਲਣ ਲਈ ਕਾਂਗਰਸ ਪਾਰਟੀ ਦੀ ਅਲੋਚਨਾ ਕੀਤੀ ਹੈ।[3][7] ਉਸਨੇ ਕਿਹਾ ਕਿ ਗਾਂਧੀ ਪਾਰਟੀ ਨੂੰ ਭੰਗ ਕਰਨਾ ਚਾਹੁੰਦਾ ਸੀ, ਜੋ ਭ੍ਰਿਸ਼ਟਾਚਾਰੀ ਬਣ ਗਈ ਸੀ। [8] ਉਸ ਨੇ ਇਥੋਂ ਤੱਕ ਕਿਹਾ ਕਿ ਜਵਾਹਰ ਲਾਲ ਨਹਿਰੂ ਭਾਰਤ ਵਿਚ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹੈ।[9]
ਕਲਿਆਣਮ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ।[10]
ਹਵਾਲੇ
[ਸੋਧੋ]- ↑ "" It was more a Village than a City"". The Hindu. 23 September 2009. Retrieved 22 January 2016.
- ↑ "Mahatma Gandhi's personal secretary V Kalyanam hails Narendra Modi's 'Swachch Bharat'". The Economic Times.
- ↑ 3.0 3.1 "Gandhi vs Godse debate irrelevant, says Kalyanam". Deccan Chronicle.
- ↑ 4.0 4.1 "rediff.com: Mahatma Gandhi's secretary V Kalyanam recalls his days with the Father of the Nation".
- ↑ "Mahatma Gandhi : Last Day / Last Hours".[permanent dead link]
- ↑ "V Kalyanam, Mahatma Gandhi's ex- personal secretary joins AAP". www.oneindia.com.
- ↑ "Gandhiji's PS Slams Godse Statue Plan". The New Indian Express. Archived from the original on 2016-03-05. Retrieved 2020-10-02.
- ↑ Mini Muringatheri. "'Gandhiji would have begun a revolution'". The Hindu.
- ↑ http://www.newindianexpress.com/cities/chennai/article227936.ece[permanent dead link]
- ↑ "Mahatma Gandhi's ex-secretary joins AAP". The Times of India.