27 ਅਕਤੂਬਰ
ਦਿੱਖ
(੨੭ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
27 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 300ਵਾਂ (ਲੀਪ ਸਾਲ ਵਿੱਚ 301ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 65 ਦਿਨ ਬਾਕੀ ਹਨ।
ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਦਿਵਸ
[ਸੋਧੋ]- ਇਸਾਈ ਧਰਮ 'ਚ ਅੱਜ 'ਤਿਓਹਾਰ ਦਿਵਸ' ਮਨਾਇਆ ਜਾਂਦਾ ਹੈ।
- ਅਜ਼ਾਦੀ ਦਿਵਸ-1979 ਈ. 'ਚ ਸੰਤ ਵਿਨਸੈਂਟ ਤੇ ਗਰੀਨਾਡਾਈਨ ਅਮਰੀਕਾ ਤੋਂ ਅਜ਼ਾਦ ਹੋਇਆ।
- ਨੇਵੀ ਦਿਵਸ-ਸੰਯੁਕਤ ਰਾਜ ਅਮਰੀਕਾ।
- ਆਡੀਓਵਿਜ਼ੂਅਲ ਹੈਰੀਟੇਜ ਦਿਵਸ 'ਚ, ਜਿਸਨੂੰ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ।
- ਗਰੀਸ ਦਾ 'ਝੰਡਾ ਦਿਵਸ' ਦਿਵਸ ਅੱਜ ਮਨਾਇਆ ਜਾਂਦਾ ਹੈ।
ਵਾਕਿਆ
[ਸੋਧੋ]- 312 ਈ. 'ਚ ਮਹਾਨ ਰੋਮਨ ਸ਼ਾਸ਼ਕ 'ਕੌਨਸਟਨਟਾਈਨ' (ਜਨਮ-27 ਫ਼ਰਵਰੀ 272 ਈ.-ਮੌਤ 22 ਮਈ 337 ਈ.) ਸੰਬੰਧੀ ਕਿਹਾ ਜਾਂਦਾ ਹੈ ਕਿ ਉਸਨੇ ਵਿਜ਼ਨ ਆਫ਼ ਦ ਕਰਾਸ ਜਿੱਤ ਲਿਆ ਸੀ।
- 710 ਈ. 'ਚ ਸਾਰੇਸਨ ਲੋਕਾਂ ਨੇ 'ਸਾਰਦੀਨੀਆ ਟਾਪੂ' ਜੋ ਮੌਜੂਦਾ ਸਮੇਂ 'ਚ ਇਟਲੀ ਕੋਲ਼ ਹੈ, ਲੱਭਿਆ।
- 1275 ਈ. 'ਚ 'ਐਸਟਰਡਮ' ਸ਼ਹਿਰ ਦੀ ਰਵਾਇਤੀ ਵਿਉਂਤਬੰਦੀ ਕੀਤੀ।
- 1676– ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਹਮਲਾ ਕੀਤਾ।
- 1688– ਗੁਰੂ ਗੋਬਿੰਦ ਸਿੰਘ ਸਾਹਿਬ, ਪਾਉਂਟਾ ਸਾਹਿਬ ਤੋਂ ਚੱਕ ਨਾਨਕੀ ਵਲ ਚਲੇ।
- 1761– ਸਰਬੱਤ ਖ਼ਾਲਸਾ ਵਲੋਂ ਹਰਭਗਤ ਨਿਰੰਜਨੀਏ ਨੂੰ ਸੋਧਣ ਅਤੇ ਲਾਹੌਰ ਉੱਤੇ ਹਮਲੇ ਦਾ ਮਤਾ ਹੋਇਆ।
- 1795 ਈ. 'ਚ ਸੰਯੁਕਤ ਰਾਜ ਅਮਰੀਕਾ ਤੇ ਸਪੇਨ ਨੇ 'ਮੈਡਰਿਡ ਦੀ ਸੰਧੀ 'ਤੇ ਹਸਤਾਖ਼ਰ ਕੀਤੇ ਤਾਂ ਜੋ ਸੰਯੁਕਤ ਰਾਜ ਅਮਰੀਕਾ ਅਤੇ ਸਪੇਨੀ ਕਲੋਨੀਆਂ ਦੀ ਹੱਦਬੰਦੀ ਤਹਿ ਹੋ ਸਕੇ।
- 1810 ਈ. 'ਚ ਸੰਯੁਕਤ ਰਾਜ ਅਮਰੀਕਾ ਨੇ ਪੱਛਮੀ ਫਲੋਰਿਡਾ ਦੀ ਸਾਬਕਾ ਸਪੈਨੀ ਕਲੋਨੀ ਨੂੰ ਰਾਜ 'ਚ ਮਿਲਾਇਆ।
- 1904– ਨਿਊਯਾਰਕ (ਅਮਰੀਕਾ) 'ਚ ਮੁਲਕ ਦੀ ਪਹਿਲੀ ਸਬ-ਵੇਅ (ਜ਼ਮੀਨ ਹੇਠਾਂ) ਰੇਲ ਸ਼ੁਰੂ ਹੋਈ।
- 1914 ਈ. 'ਚ ਬਰਤਾਨੀਆ ਨੇ ਪਹਿਲੇ ਵਿਸ਼ਵ ਯੁੱਧ 'ਚ ਆਪਣਾ 23,400 ਟਨ ਭਾਰਾ ਪਹਿਲਾ ਜੰਗੀ ਬੇੜਾ 'ਐੱਚ.ਐੱਮ.ਐੱਸ.-ਔਡੇਸੀਅਸ' ਜਰਮਨਾਂ ਦੁਆਰਾ ਟੋਰੀ ਟਾਪੂ 'ਤੇ ਤਬਾਹ ਕਰਵਾਇਆ।
- 1916 ਈ. 'ਚ ਸੇਗੇਲ ਦੀ ਲੜਾਈ 'ਚ 'ਨੇਗੁਸ ਮਿਕੇਲ' ਆਪਣੇ ਪੁੱਤਰ ਸਮਰਾਟ' ਇਯਾਸੂ ਪੰਜਵੇਂ' ਦੇ ਸਮਰਥਨ ਵਿੱਚ ਇਥੋਪੀਆ ਦੀ ਰਾਜਧਾਨੀ ਵੱਲ ਕੂਚ ਕਰਕੇ ਗਿਆ, ਜੋ 'ਫਤਵੇਰਿਰੀ' ਅਬੇ 'ਗਾਏਗੋਰਜ' ਦੁਆਰਾ ਹਰਾਇਆ ਗਿਆ ਸੀ ਤਾਂ ਜੋ ਮਹਾਰਾਣੀ 'ਜਵੇਦਤੂ-ਪਹਿਲੀ' ਦੀ ਤਖ਼ਤ ਸੁਰੱਖਿਅਤ ਰਹੇ।
- 1924 ਈ. 'ਚ ਓਜ਼ਬੇਕ ਐੱਸ.ਐੱਸ.ਆਰ.(ਓਜ਼ਬੇਕਿਸਤਾਨ ਸ਼ੋਸ਼ਲਿਸਟ ਸੋਵੀਅਤ ਰਿਪਬਲਿਕ) ਨੇ 'ਸੋਵੀਅਤ ਯੂਨੀਅਨ' ਸਥਾਪਿਤ ਕੀਤੀ।
- 1938– 'ਡੂ ਪੌਂਟ' ਨੇ ਇੱਕ ਨਵਾਂ ਸਿੰਥੈਟਿਕ ਕਪੜਾ ਰਿਲੀਜ਼ ਕੀਤਾ ਤੇ ਇਸ ਦਾ ਨਾਂ 'ਨਾਈਲੋਨ' ਰਖਿਆ।
- 1947 'ਚ ਜੰਮੂ-ਕਸ਼ਮੀਰ ਰਿਆਸਤ ਭਾਰਤ ਦਾ ਹਿੱਸਾ ਬਣੀ ਤੇ ਭਾਰਤੀ ਸੈਨਾ ਵਿੱਚ 'ਇਨਫੈਂਟਰੀ ਦਿਵਸ' ਮਨਾਉਣਾ ਸ਼ੁਰੂ ਹੋਇਆ।
- 1961 ਈ. 'ਚ ਨਾਸਾ ਨੇ ਮਿਸ਼ਨ ਸਤਰਨ-ਅਪੋਲੋ-1 ਰਾਹੀਂ 'ਸਤੁਰਨ-1 ਰਾਕੇਟ' ਦਾ ਪ੍ਰੀਖਣ ਕੀਤਾ।
- 1962– ਰੂਸੀ ਮੁਖੀ ਨਿਕੀਤਾ ਖਰੁਸ਼ਚੇਵ ਨੇ ਐਲਾਨ ਕੀਤਾ ਕਿ ਜੇ ਅਮਰੀਕਾ ਟਰਕੀ ਵਿੱਚੋਂ ਆਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ ਰੂਸ ਵੀ ਕਿਊਬਾ ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।
- 1971 ਈ. 'ਚ 'ਗਣਤੰਤਰ ਕੋਂਗੋ' ਦਾ ਨਾਂ ਬਦਲ ਕੇ 'ਜ਼ਾਇਰ' ਕਰ ਦਿੱਤਾ ਗਿਆ।
- 1978– ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਾਨਾਕੇਮ ਬੇਗਿਨ ਨੂੰ ਸ਼ਾਂਝੇ ਤੌਰ ਉੱਤੇ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 1979 ਈ. 'ਚ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਨੂੰ ਆਪਣੀ ਆਜ਼ਾਦੀ ਸੰਯੁਕਤ ਰਾਜ ਅਮਰੀਕਾ ਤੋਂ ਮਿਲੀ।
- 1991 ਈ. 'ਚ ਤੁਰਕਮੇਨਿਸਤਾਨ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਮਿਲੀ।
- 2003 'ਚ ਚੀਨ ਵਿੱਚ ਭੁਚਾਲ ਨਾਲ 50,000 ਮੌਤਾਂ ਹੋਈਆਂ।
- 2017 ਈ. 'ਚ ਕੈਟਾਲੋਨੀਆ ਨੇ ਸਪੇਨ ਤੋਂ ਆਜ਼ਾਦ ਹੋਣ ਦੀ ਘੋਸ਼ਣਾ ਕੀਤੀ।
ਜਨਮ
[ਸੋਧੋ]- 892 ਈ. 'ਚ ਚੀਨੀ ਸ਼ਾਸ਼ਕ 'ਏਆਈ ਆਫ਼ ਤਾਂਗ' ਦਾ ਜਨਮ ਹੋਇਆ ਜੋ 908 ਈ. 'ਚ ਹੀ ਪੂਰਾ ਹੋ ਗਿਆ ਸੀ।
- 1572 ਈ. 'ਚ ਫ਼ਰਾਂਸੀਸੀ ਰਾਜਕੁਮਾਰੀ ਤੇ ਸ਼ਾਸ਼ਕ 'ਮੈਰਿਨ ਅਲੈਜਾਬੈਥ' ਦਾ ਜਨਮ ਹੋਇਆ।
- 1670 – ਸਿੱਖਾਂ ਦੀ ਸੈਨਾ ਦਾ ਸੈਨਾਪਤੀ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ।
- 1844 ਈ. 'ਚ ਸਵਿਡਿਸ ਪੱਤਰਕਾਰ ਤੇ ਸਿਆਤਸਦਾਨ 'ਕਾਲਸ ਪੋਂਨਟਸ ਅਰਨੋਲਡਸਨ' ਦਾ ਜਨਮ ਹੋਇਆ, ਜੋ ਸਾਂਝੇ ਤੌਰ 'ਤੇ 2006 'ਚ ਨੋਬਲ ਪੁਰਸਕਾਰ ਜੇਤੂ ਰਿਹਾ।
- 1858 ਈ. 'ਚ ਅਮਰੀਕੀ ਕਰਨਲ ਅਤੇ ਸਿਆਸਤਦਾਨ ਤੇ ਸੰਯੁਕਤ ਰਾਜ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਤੇ ਨੋਬਲ ਪੁਰਸਕਾਰ ਵਿਜੇਤਾ 'ਥੀਓਡੋਰ ਰੂਜ਼ਵੈਲਟ' ਦਾ ਜਨਮ ਹੋਇਆ।
- 1904 – ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਜਤਿੰਦਰ ਨਾਥ ਦਾਸ ਦਾ ਜਨਮ।
- 1911 – ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਫ਼ਤਿਹ ਸਿੰਘ ਦਾ ਜਨਮ।
- 1920 – ਭਾਰਤ ਦੇ ਛੇਵਾਂ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਦਾ ਜਨਮ।
- 1920 ਈ. 'ਚ ਭਰਤੀ ਵਕੀਲ, ਸਿਆਸਤਦਾਨ ਤੇ ਭਾਰਤ ਦੇ 10ਵੇਂ ਰਾਸ਼ਟਰਪਤੀ ਸ਼੍ਰੀ ਕੋਚੇਰਿਲ ਰਮਣ ਨਾਰਾਇਣਨ ਦਾ ਜਨਮ ਹੋਇਆ।
- 1923 – ਅਮਰੀਕੀ ਪਾਪ ਕਲਾਕਾਰ ਰਾਏ ਲਿਖਟਨਸਟਾਈਨ ਦਾ ਜਨਮ ਹੋਇਆ।
- 1932 – ਅਮਰੀਕੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸਿਲਵੀਆ ਪਲੈਥ ਦਾ ਜਨਮ ਹੋਇਆ।
- 1936 'ਚ ਪਾਕਿਸਤਾਨ ਦੇ ਕਵੀ ਨਜਮ ਹੁਸੈਨ ਸੱਯਦ ਦਾ ਜਨਮ ਹੋਇਆ।
- 1938 ਈ. 'ਚ ਅਮਰੀਕੀ ਅਦਾਕਾਰ ਤੇ ਲੇਖਿਕਾ 'ਲਾਰਾ ਪਾਰਕਰ' ਦਾ ਜਨਮ ਹੋਇਆ।
- 1964 ਈ. 'ਚ ਆਸਟ੍ਰੇਲੀਆਈ ਕ੍ਰਿਕਟਰ ਤੇ ਖਿਡਾਰੀ 'ਮਾਰਕ ਟੇਲਰ' ਦਾ ਜਨਮ ਹੋਇਆ।
- 1968 'ਚ ਦੱਖਣੀ ਭਾਰਤੀ ਸਿਨੇਮੇ ਦੇ ਅਦਾਕਾਰ ਤੇ ਨਿਰਮਾਤਾ 'ਦਲੀਪ' ਦਾ ਜਨਮ ਹੋਇਆ।
- 1984 – ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਦਾ ਜਨਮ ਹੋਇਆ।
ਦਿਹਾਂਤ
[ਸੋਧੋ]- 939 ਈ. 'ਚ ਇੰਗਲੈਂਡ ਦੇ ਪਹਿਲੇ ਰਾਜਾ ਤੇ ਐਡਵਰਡ ਵੱਡੇ ਦੇ ਪੁੱਤਰ 'ਅਥੇਲਸਟਨ'(Æthelstan) ਦੀ ਮੌਤ ਹੋਈ, ਜੋ ਆਪਣੇ ਮਤਰੇਏ ਭਰਾ 'ਐਡਮੂੰਡ-1 ਦੀ ਮਦਦ ਨਾਲ਼ ਸਫ਼ਲ ਹੋਇਆ।
- 1605 'ਚ ਮੁਗ਼ਲ ਬਾਦਸ਼ਾਹ ਅਕਬਰ ਦੀ ਮੌਤ ਹੋਈ।
- 1980 ਈ. 'ਚ ਨੋਬਲ ਪੁਰਸਕਾਰ ਜੇਤੂ ਅਮਰੀਕੀ ਭੌਤਿਕ ਤੇ ਗਣਿਤ ਵਿਗਿਆਨੀ 'ਜੋਹਨ ਹੈਸਬਰੁੱਕ ਵੈਨ ਵਲੈਕ' ਦੀ ਮੌਤ ਹੋਈ।
- 1906 – ਭਾਰਤ ਦੇ ਵੇਦਾਂਤ ਦਰਸ਼ਨ ਦਾ ਮਾਹਿਰ ਸੰਨਿਆਸੀ ਸਵਾਮੀ ਰਾਮਤੀਰਥ ਦਾ ਜਨਮ ਹੋਇਆ।
- 1969 – ਜਥੇਦਾਰ ਦਰਸ਼ਨ ਸਿੰਘ ਫ਼ੇਰੂਮਾਨ ਦਾ ਦਿਹਾਂਤ ਹੋਇਆ।
- 1974– ਭਾਰਤੀ ਗਣਿਤ ਵਿਗਿਆਨੀ ਸੀ ਪੀ ਰਾਮਾਨੁਜਮ ਦੀ ਮੌਤ ਹੋਈ।
- 1995 – ਭਾਰਤ-ਪਾਕਿਸਤਾਨ ਦਾ ਉਰਦੂ ਲੇਖਕ ਮੁਮਤਾਜ਼ ਮੁਫ਼ਤੀ ਦਾ ਦਿਹਾਂਤ ਹੋਇਆ।
- 1999 – ਹਿੰਦੀ ਦੇ ਆਧੁਨਿਕ ਆਲੋਚਕ ਡਾ. ਨਗੇਂਦਰ ਦਾ ਦਿਹਾਂਤ ਹੋਇਆ।
- 2001 'ਚ ਕਈ ਖੇਤਰੀ ਫ਼ਿਲਮਾਂ ਧਰੋਹਰ ਭਾਰਤੀ ਅਦਾਕਾਰ, ਨਿਰਮਾਤਾ ਤੇ ਪਰਦੀਪ ਕੁਮਾਰ ਦੀ ਮੌਤ ਹੋਈ।
- 2007 'ਚ ਦੱਖਣੀ ਅਫ਼ਰੀਕੀ ਅਦਾਕਾਰਾ 'ਮੋਆਇਰਾ ਲਿਸਟਰ' ਦੀ ਮੌਤ ਹੋਈ, ਜਿਸਦਾ ਜਨਮ 1923 ਈ. 'ਚ ਹੋਇਆ ਸੀ।