ਸਮੱਗਰੀ 'ਤੇ ਜਾਓ

ਤੂਨਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੂਨਿਸ
ਸਮਾਂ ਖੇਤਰਯੂਟੀਸੀ+1
ਤੂਨਿਸ ਦਾ ਅਕਾਸ਼ੀ ਦ੍ਰਿਸ਼

ਤੂਨਿਸ (Arabic: تونس ਤੂਨਿਸ) ਤੁਨੀਸੀਆਈ ਗਣਰਾਜ ਅਤੇ ਤੂਨਿਸ ਰਾਜਪਾਲੀ ਦੋਹਾਂ ਦੀ ਰਾਜਧਾਨੀ ਹੈ। ਇਹ ਤੁਨੀਸੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 2,256,320 ਸੀ ਅਤੇ ਮਹਾਂਨਗਰੀ ਇਲਾਕੇ ਵਿੱਚ ਲਗਭਗ 2,412,500 ਲੋਕ ਰਹਿੰਦੇ ਹਨ।

ਇਹ ਸ਼ਹਿਰ, ਜੋ ਤੂਨਿਸ ਖਾੜੀ (ਭੂ-ਮੱਧ ਸਾਗਰ ਦੀ ਇੱਕ ਵੱਡੀ ਖਾੜੀ) ਉੱਤੇ ਤੂਨਿਸ ਝੀਲ ਅਤੇ ਲਾ ਗੂਲੈਤ (ਹਲਕ ਅਲ ਵਾਦੀ) ਬੰਦਰਗਾਹ ਦੇ ਪਿੱਛੇ ਸਥਿਤ ਹੈ, ਨੇੜਲੇ ਤਟਵਰਤੀ ਮੈਦਾਨ ਅਤੇ ਪਹਾੜਾਂ ਦੇ ਨਾਲ-ਨਾਲ ਵੱਸਿਆ ਹੋਇਆ ਹੈ। ਇਸ ਦਾ ਜ਼ਿਆਦਾ ਆਧੁਨਿਕ ਵਿਕਾਸ (ਬਸਤੀਵਾਦੀ ਸਮਿਆਂ ਤੋਂ ਅਤੇ ਬਾਅਦ ਵਿੱਚ) ਦੇ ਕੇਂਦਰ ਵਿੱਚ ਪੁਰਾਣਾ ਮਦੀਨਾ ਵੱਸਿਆ ਹੋਇਆ ਹੈ। ਇਸ ਜ਼ਿਲ੍ਹੇ ਤੋਂ ਪਰ੍ਹਾਂ ਕਰਥਾਜ, ਲਾ ਮਾਰਸਾ ਅਤੇ ਸੀਦੀ ਬੂ ਸਈਦ ਦੇ ਉਪਨਗਰ ਸਥਿਤ ਹਨ।

ਹਵਾਲੇ

[ਸੋਧੋ]